ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ, ਵੱਲੋਂ ਫ਼ਸਲਾਂ ਦੀ ਰਹਿੰਦ ਖੂਹੰਦ ਸੰਭਾਲ ਪ੍ਰੋਜੈਕਟ ਅਧੀਨ ਪਹਿਲਕਦਮੀ

ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਨੇ ਝੋਨੇ ਦੀ ਲਵਾਈ ਸਮੇਂ ਤੋਂ ਹੀ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੀ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧ ਵਿੱਚ ਕੇ.ਵੀ.ਕੇ. ਰੋਪੜ ਵੱਲੋਂ ਫ਼ਸਲਾਂ ਦੀ ਰਹਿੰਦ ਖੂਹੰਦ ਸਬੰਧਤ ਸੰਭਾਲ ਪ੍ਰੋਜੈਕਟ ਅਧੀਨ (ਸੀ.ਆਰ.ਐਮ) 2024-25 ਦੌਰਾਨ ਮੋਰਿੰਡਾ ਬਲਾਕ ਦੇ ਚਾਰ ਪਿੰਡਾ ਅਰਨੌਲੀ, ਸਹੇੜੀ, ਬੰਗੀਆ ਅਤੇ ਫਤਹਿਪੁਰ ਨੂੰ ਅਪਣਾਇਆ ਗਿਆ ਹੈ। ਡਾ. ਸਤਬੀਰ ਸਿੰਘ, ਡਿਪਟੀ ਡਾਇਰੈਕਟਰ, ਕੇ.ਵੀ.ਕੇ. ਰੋਪੜ ਦੀ ਸਰਪ੍ਰਸਤੀ ਹੇਠ ਕੇ.ਵੀ.ਕੇ. ਦੇ ਸਾਇੰਸਦਾਨਾਂ ਵੱਲੋਂ ਇਨ੍ਹਾਂ ਪਿੰਡਾ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਪ੍ਰੇਜੈਕਟ ਦੀ ਸ਼ੁਰੂਆਤ ਕਰਨ ਲਈ ਪਿੰਡ ਅਰਨੌਲੀ ਵਿਖੇ ਇਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਨ੍ਹਾਂ ਪਿੰਡਾਂ ਦੇ ਲਗਭਗ 30 ਮੋਢੀ ਕਿਸਾਨਾਂ ਨੇ ਭਾਗ ਲੈ ਕੇ ਆਪਣੇ ਉਤਸ਼ਾਹ ਦੀ ਹਾਮੀ ਭਰੀ। ਇਸ ਮੌਕੇ ਡਾ. ਅਪਰਣਾ, ਨੋਡਲ ਅਫ਼ਸਰ, ਸੀ.ਆਰ.ਐਮ ਨੇ ਚਾਰਾਂ ਪਿੰਡਾਂ ਦੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਦੇ ਅਸਲ ਮੰਤਵ ਬਾਰੇ ਜਾਣਕਾਰੀ ਦਿੰਦਿਆ ਇਸ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵੀਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਸੰਜੀਵ ਅਹੂਜਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਸੰਭਾਲਣ ਲਈ ਇਸ ਦੇ ਵੱਖ-ਵੱਖ ਉਪਯੋਗੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਜਗਮਨਜੋਤ ਸਿੰਘ ਨੇ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਵੱਖ-ਵੱਖ ਮਸ਼ੀਨਾਂ ਬਾਰੇ ਅਤੇ ਵੱਖ-ਵੱਖ ਤਕਨੀਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪਰਾਲੀ ਨੂੰ ਜ਼ਮੀਨ ਵਿੱਚ ਰਲਾਉਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਉਰਵੀ ਸ਼ਰਮਾ ਵੱਲੋਂ ਕਿਸਾਨਾਂ ਨੂੰ ਸਮੇਂ ਸਮੇਂ ਸਿਰ ਝੋਨੇ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਮੱਕੀ ਵਿੱਚ ਫਾਲ ਆਰਮੀਵਰਮ ਦੇ ਕੰਟਰੋਲ ਲਈ ਸਰਬਪੱਖੀ ਤਰੀਕੇ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਕੇ.ਵੀ.ਕੇ ਵੱਲੋਂ ਪਿੰਡ ਵਿੱਚ ਜੰਗਲਾਤ ਵਾਲੇ ਪੌਦੇ ਜਿਵੇਂ ਕੀ ਨਿੰਮ, ਸਵਾਂਜਣਾ, ਡੇਕ, ਟਾਹਲੀ, ਜਾਮਣ ਵੀ ਲਗਵਾਏ ਗਏ।